ਨਾ ਧੁੱਪੇ ਨਾ ਛਾਂਵੇਂ ਬਹੇ
ਆਪੋ ਆਪਣੀ ਥਾਂਵੇਂ ਰਹੇ।
ਆਇਆ ਤੇ ਉਹ ਨਿਕਲ ਗਿਆ
ਤੱਕਦੇ ਸੱਭ ਪਰਛਾਂਵੇਂ ਰਹੇ।
ਪਾਟੇ ਪੇਰ ਬਿਆਈਆਂ ਨਾਲ
ਆਲਿਆਂ ਅੰਦਰ ਝਾਵੇਂ ਰਹੇ।
ਅੰਦਰੋਂ ਡਰਦੇ ਡਰਦੇ ਰਹੇ
ਏਸੇ ਲਈ ਹੀ ਸਾਵੇਂ ਰਹੇ।
ਪੈਰਾਂ ਹੇਠੌਂ ਨਿਕਲ ਗਈ
ਥਾਂਵਾਂ ਤੋਂ ਨਿਥਾਵੇਂ ਰਹੇ।
ਘਰ ਵਿੱਚ ਘੋਰ ਹਨੇਰਾ ਸੀ
ਦੀਵਿਆਂ ਵਾਲੇ ਭਾਂਵੇ ਰਹੇ।
ਪਾਟੇ ਪੇਰ ਬਿਆਈਆਂ ਨਾਲ
ReplyDeleteਆਲਿਆਂ ਅੰਦਰ ਝਾਵੇਂ ਰਹੇ....
ਬਹੁਤ ਹੀ ਖੂਬ....
'ਬਿਆਈਆਂ' ਤੇ ਝਾਵੇਂ....ਬਹੁਤ ਦੇਰ ਬਾਦ ਸੁਣਨ ਨੂੰ ਮਿਲ਼ੈ ਇਹ ਸ਼ਬਦ!
ਹਰਦੀਪ